ਗੰਭੀਰ ਚਿੰਤਾ
ACT ਨੂੰ ਬੇਚੈਨ ਪਰਿਵਾਰਾ ਦੇ ਸੈਕੜੇ ਚਿੰਤਾ ਜਨਕ ਸੁਨੇਹੇ ਮਿਲੇ ਹਨ ਜਦੋ ਦੀ ਬੱਚਿਆਂ ਤੇ ਪਰਿਵਾਰ ਵਿਕਾਸ ਵਿਭਾਗ (MCFD) ਨੇ 2025 ਤੋ ਵਿਅਕਤੀਗਤ ਫੰਡਿਗ ਖਤਮ ਕਰਨ ਦੀ ਘੋਸ਼ਣਾ ਕੀਤੀ ਹੈ । ਇਹ ਘੋਸ਼ਣਾ ਔਟਿਜ਼ਮ ਫੰਡਿਗ ਪ੍ਰੋਗਰਾਮ ਅਤੇ ਸਕੂਲ ਦੇ ਵਧੇਰੇ ਥੇਰੈਪੀ ਲਾਭਾ ਤੇ ਬਹੁਤ ਮਾੜਾ ਅਸਰ ਕਰੇਗੀ ।
ਅਯੋਗ ਬੱਚਿਆਂ ਦੇ ਸੈਕੜੇ ਪਰਿਵਾਰ MCFD ਦੀ ਨਵੀ CYSN ਪਾਲੀਸੀ ਦੀ ਕਾਫੀ ਨਿਖੇਧੀ ਕਰ ਰਹੇ ਹਨ । ਤਿੰਨ ਸਾਲਾਂ ਦੇ ਕੰਮ ਦੇ ਬਾਵਜੂਦ ਇਹ ਪਾਲੀਸੀ ਕਾਫੀ ਉਲਝਣਾਂ ਭਰਪੂਰ ਹੈ । ਇਹ ਮੁੱਦੇ ਗੁੰਝਲਦਾਰ ਤੇ ਵਖਰੇ ਦ੍ਰਿਸ਼ਟੀਕੋਣ ਵਾਲੇ ਹਨ ਪਰ ਇਹ ਗੱਲ ਸਾਫ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਬੱਚਿਆਂ ਨੂੰ ਸਹੂਲਤਾ ਦੇਣ ਵਾਲੇ ਸਾਰੀ ਪ੍ਰਣਾਲੀ ਨੂੰ ਠੀਕ ਕਰਨ ਦੀ ਲੋੜ ਹੈ । ਇਸ ਲਈ ਬਹੁਤ ਸਾਰੇ ਪੈਸੇ ਅਤੇ ਭਵਿੱਖ ਦੇ ਇਕਰਾਰਨਾਮੇ ਦੀ ਸਰਕਾਰੀ ਕਟੌਤੀ ਤੋ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਪਵੇਗੀ ।
ਲੇਕਿਨ ਜੇ ਇਹ ਜਵਾਬਦੇਹ ਪ੍ਰਬੰਧ ਹੈ ਤਾ ਇਹ ਸਰਕਾਰ ਵਲੋ ਲੋਕਾਂ ਤੇ ਥੋਪਿਆ ਨਹੀ ਜਾ ਸਕਦਾ । ਬਹੁਤ ਸਾਰੇ ਪਰਿਵਾਰਾਂ ਨੂੰ ਵਿਅਕਤੀਗਤ ਫੰਡਿਗ ਦੇ ਅਨੇਕ ਲਾਭ ਲੈ ਰਹੇ ਹਨ ਪਰ ਪਰਿਵਾਰ ਤੇ ਬੱਚਿਆਂ ਦੀ ਵਿਲੱਖਣਤਾ ਦੇ ਅਨੂਸਾਰ ਪ੍ਰੋਗਰਾਮ ਨੂੰ ਬਣਾਉਣਾ ਸਮੇ ਦੀ ਮੰਗ ਹੈ ।
ਉਸਾਰੂ ਵਕਾਲਤ
ਇਹ ਸਮਾਂ ਇਕੱਠੇ ਹੋਣ ਦਾ ਹੈ, ਨਾ ਕਿ ਨਿਰਾਸ਼ ਹੋਣ ਦਾ! ਜੇ ਸਰਕਾਰ ਨੇ ਤਬਦੀਲੀ ਦਾ ਐਲਾਨ ਕਰ ਦਿੱਤਾ ਹੈ ਤਾ ਇਸ ਦਾ ਇਹ ਮਤਲਬ ਨਹੀ ਕਿ ਇਹ ਤਬਦੀਲੀ ਹੋਵੇਗੀ । MCFD ਦੇ ਇਸ ਐਲਾਨ ਨੇ ਅਨੇਕਾਂ ਪਰਿਵਾਰਾਂ ਅਤੇ ਸੰਸਥਾਵਾਂ ਵਿੱਚ ਇਸ ਵਿਰੁਧ ਲੜਨ ਦਾ ਜ਼ੋਸ਼ ਭਰ ਦਿੱਤਾ ਹੈ । ਇਕੱਠੇ ਰਹਿ ਕੇ ਅਸੀ ਬ੍ਰਿਟਿਸ਼ ਕੋਲੰਬੀਆ ਦੀ ਸਾਰੀਆ ਪਾਰਟੀਆਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਸਕਦੇ ਹੋ, ਉਚੇਚੇ ਤੋਰ ਤੇ ਉਹ ਮਾਪੇ ਜਿਨਾਂ ਦੇ ਬੱਚਿਆ ਨੂੰ ਪੈਨਡੇਮਿਕ ਕਰਕੇ ਡਾਇਗਨੋਸਿਸ, ਥੇਰੈਪੀ ਤੇ ਪੜਾਈ ਵਿੱਚ ਵਿਘਣ ਦਾ ਸਾਹਮਣਾ ਕਰਨਾ ਪਇਆ ਤੇ ਦੇਰੀ ਹੋਈ । ਇਸ ਦੇ ਨਾਲ ਨਾਲ ਪਿਛਲੇ ਇਕ ਦਹਾਕੇ ਤੋ ਸੇਵਾਵਾਂ ਵਿੱਚ ਨਿਘਾਰ ਆਇਆ ਹੈ ਜਿਸ ਕਰਕੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀ ਬੁਨਿਆਦੀ ਸਹੂਲਤਾ ਲਈ ਆਪਣੇ ਪਲੋ ਪੈਸੇ ਖਰਚ ਕਰਨੇ ਪੈ ਰਹੇ ਹਨ ।
ਤੁਸੀ ਕੀ ਕਰ ਸਕਦੇ ਹੋ ਵਕਾਲਤ ਕਰਨ ਲਈ
ਉਸਾਰੂ ਵਕਾਲਤ ਕਰਨ ਦੇ ਅਨੇਕ ਰਾਹ ਹਨ, ਜਿਹੜਾ ਕਿ ਤੁਹਾਡਾ ਹੱਕ ਵੀ ਹੈ ਤੇ ਇਸ ਲੋਕਤੰਤਰ ਦੇ ਨਾਗਰਿਕ ਹੋਣ ਦੇ ਨਾਤੇ ਫਰਜ਼ ਵੀ ।
ਅਸੀ ਸਿਆਸਤਦਾਨਾਂ ਤੇ ਮੀਡੀਆ ਨੂੰ ਚਿੱਠੀ ਲਿੱਖ ਸਕਦੇ ਹਾਂ, ਧਰਨੇ ਲਾ ਸਕਦੇ ਹਾਂ, ਪਟੀਸ਼ਨ ਸਾਇਨ ਕਰ ਸਕਦੇ ਹਾਂ, MLA ਨਾਲ ਮੀਟਿੰਗ ਕਰ ਸਕਦੇ ਹਾਂ । ਅਸੀ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਗੱਲ ਕਰ ਸਕਦੇ ਹਾਂ । ਜਿਹੜੇ ਲੋਕ ਸਾਡੇ ਬੱਚਿਆਂ ਨਾਲ ਕੰਮ ਕਰਦੇ ਹਨ ਉਹਨਾਂ ਤੋ ਹਿਮਾਇਤ ਮੰਗ ਸਕਦੇ ਹਾਂ । ਚਿੱਠੀ ਲਿੱਖਣ ਵਿੱਚ ਮਦਦ ਮੰਗੋ ਜਾਂ ਫੇਰ ਕਿਸੇ ਰੈਲੀ ਤੇ ਜਾਉ ਤੇ ਪਟੀਸ਼ਨ ਸਾਇਨ ਕਰੋ । ਅਕਸਰ ਲੋਕ ਮਦਦ ਕਰਨੀ ਚਾਹੁੰਦੇ ਹਨ ਪਰ ਇਹ ਨਹੀ ਪਤਾ ਹੁੰਦਾ ਕਰਨੀ ਕਿਵੇ ਹੈ । ਤਾਜ਼ਾ ਪਟੀਸ਼ਨ ਤੇ ਰੈਲੀਆਂ ਬਾਰੇ ਵਧੇਰੀ ਜਾਣਕਾਰੀ ਲਈ ACT ਦੇ ਫੇਸਬੁੱਕ ਪੇਜ ਜਾ Community Initiatives ਤੇ ਜਾਉ ।
ਤੁਸੀ ਆਪਣੀ ਚਿੰਤਾ ਭਰਪੂਰ ਚਿੱਠੀਆਂ ਰਾਹੀ ਇਹਨਾਂ ਲੋਕਾਂ ਨੂੰ ਸੰਪਰਕ ਕਰੋ
- ਮਿਟਜੀ ਡੀਨ, MCFD ਮੰਤਰੀ [email protected].
- ਤੁਹਾਡੇ ਹਲਕੇ ਦਾ MLA. ਤੁਸੀ ਆਪਣੇ ਹਲਕੇ ਦਾ MLA ਇਥੇ ਜਾ ਕੇ ਲੱਭ ਸਕਦੇ ਹੋ : www.leg.bc.ca/learn-about-us/members. ਤੁਸੀ ਆਪਣੇ ਹਲਕੇ ਦਾ MLA ਨਾਲ ਮੀਟਿੰਗ ਦੀ ਮੰਗ ਕਰ ਸਕਦੇ ਹੋ. ਮੀਟਿੰਗ ਵਿੱਚ ਆਪਣਾ ਬੱਚਾ ਨਾਲ ਲੈ ਕੇ ਜਾਉ!
- ਪ੍ਰੀਮੀਅਰ, ਜੌਨ ਹੌਰਗਨ [email protected].
- ਐਡਰੀਅਨ ਡਿਕਸ, ਸਿਹਤ ਮੰਤਰੀ [email protected] ਤਕਰੀਬਨ 2000 ਬੱਚਿਆਂ ਦੀ ਗਲ ਕਰੋ ਜਿਹੜੇ ਬੀ ਸੀ ਔਟਿਜ਼ਮ ਐਸੇਸਮੈਟ ਨੈਟਵਰਕ ਦੇ ਡਾਇਗਨੋਸਿਸ ਦੀ ਉਡੀਕ ਵਿੱਚ ਹਨ ।
- ਜੇਨੀਫਰ ਵਾਇਟਸਾਇਡ, ਸਿੱਖਿਆ ਮੰਤਰੀ, [email protected] ਜੇ ਤੁਸੀ ਫਿਕਰਮੰਦ ਹੋ ਅਯੋਗ ਬੱਚਿਆਂ ਦੀ ਸਿੱਖਿਆ ਸਹੂਲਤਾਂ ਦੀ ਘਾਟ ਤੋ ।
- ACT ਬਹੁਤ ਧੰਨਵਾਦੀ ਹੋਵੇਗਾ ਜੇ ਤੁਸੀ ਸਾਨੂੰ ਈ-ਮੇਲ ਤੇ ਕਾਪੀ ਕਰ ਸਕੋ [email protected].
ਮੁਖ ਚਿੰਤਾਵਾ ਜੋ ਕਿ ਪਰਿਵਾਰਾਂ ਤੇ ਸਮਾਜਿਕ ਸੰਸਥਾਵਾ ਵਲੋ ਉਭਾਰਿਆ ਗਈਆ ਹਨ
- ਬੱਚਿਆਂ ਅਤੇ ਪਰਿਵਾਰਾ ਲਈ ਵਿਘਣ ਪੈਣਾ ਅਤੇ ਵਧੀਆ ਤਰੀਕੇ ਨਾਲ ਚਲ ਰਹੀ ਟੀਮਸ ਦਾ ਉਜਾੜਾ ਹੋਣਾ ।
- ਸਹੂਲਤਾਂ ਦੇਣ ਵਾਲਿਆ ਦੀ ਚੌਣ ਵਿੱਚ ਮਾਪਿਆ ਦੀ ਭਾਗੀਦਾਰੀ ਦਾ ਖਾਤਮਾ । ਉਹਨਾਂ ਲੋਕਾ ਕੋਲ ਕੀ ਚੋਣ ਹੋਵੇਗੀ ਜਿਹਨਾਂ ਨੂੰ ਨਵੇ ਬਣੇ ਹੱਬ ਵਿੱਚ ਸਹੂਲਤਾਂ ਦੇਣ ਵਾਲੇ ਕਾਬਿਲ ਨਾ ਮਿਲਣ?
- ਤੁਸੀ ਆਪਣੀ ਸਥਿਤੀ ਦਸੋ ਜੇ ਤੁਹਾਡਾ ਬੱਚਾ ਜਾਂ ਪਰਿਵਾਰ ਨੂੰ ਕੋਈ ਸਹੂਲਤ ਜਾਂ ਬਹੁਤ ਥੋੜੀ ਸਹੂਲਤ ਮਿਲਦੀ ਹੈ ਅਤੇ ਇਹ ਵੀ ਦਸੋ ਕਿ ਤੁਹਾਡੀ ਸਥਿਤੀ ਨੂੰ ਕਿਵੇ ਤਬਦੀਲ ਕਿੱਤਾ ਜਾਵੇ । ਕਿ ਤੁਸੀ ਅਜੇ ਵੀ ਡਾਇਗਨੋਸਿਸ ਦੀ ਉਡੀਕ ਵਿੱਚ ਹੋ? ਕੀ ਤੁਹਾਡੇ ਬੱਚੇ ਦੀ ਇਸ ਤਰਾਂ ਦੀ ਹਾਲਤ ਜਿਸ ਨੂੰ ਅਜੇ ਹਮਾਇਤ ਨਹੀ ਮਿਲ ਸਕਦੀ?
- ਨਵੇ ਬਣਨ ਜਾ ਰਹੇ ਹੱਬ ਜਿਹੜੇ ਇੱਕ ਤਿਹਾਈ ਵਧੇਰੇ ਬੱਚਿਆ ਨੂੰ ਸਹੂਲਤਾਂ ਦੇਣਗੇ, ਇਹਨਾਂ ਲਈ ਗਾਰੰਟੀ ਫੰਡਿਗ ਦੀ ਘਾਟ ਹੈ । ਜੋ ਅਜੇ ਵੀ ਡਾਇਗਨੋਸਿਸ ਦੀ ਉਡੀਕ ਵਿੱਚ ਹਨ ਕਿ ਉਹਨਾਂ ਨੂੰ ਹੱਬ ਵਿੱਚ ਭੇਜਿਆ ਜਾਵੇਗਾ? ਕੀ ਉਹ ਵੀ ਸਰਕਾਰੀ ਕਟੌਤੀ ਦੇ ਸ਼ਿਕਾਰ ਹੋਣਗੇ ਜਿਵੇ ਕਿ ਪਿਛਲੇ 20 ਸਾਲਾਂ ਤੋ ਹੋ ਰਿਹਾ ਹੈ?
- ਹੱਬ ਤੇ ਜਾਇਜਾ ਲੈਣ ਵਾਲਿਆ ਦੀ ਸਿਖਲਾਈ ਕੀ ਹੈ – ਕਿ ਇਹਨਾਂ ਕੋਲ ਵਿਸ਼ੇਸ਼ ਸਿਖਲਾਈ ਹੈ? ਅਜੇ CDC ਜਰੂਰਤ ਅਧਾਰਿਤ ਚਲ ਰਹੇ ਹਨ ਅਤੇ ਸਾਰਿਆ ਬੱਚਿਆ ਨੂੰ ਸਹੂਲਤਾਂ ਦੇਣ ਲਈ ਕੋਸ਼ਿਸ਼ ਕਰ ਰਹੇ ਹਨ ਪਰ ਬਹੁਤ ਸਾਰੇ ਬੱਚੇ ਵਾਪਿਸ ਮੋੜ ਦਿੱਤੇ ਜਾਂਦੇ ਹਨ, ਜਾਂ ਫੇਰ ਵੇਟਿਗ ਲਿਸਟ ਵਿੱਚ ਪਾ ਦਿੱਤੇ ਜਾਂਦੇ ਹਨ ਤੇ ਕਈ ਵਾਰੀ ਉਹਨਾਂ ਨੂੰ ਨਿਊਨਤਮ ਥੇਰੈਪੀ ਦਿੱਤੀ ਜਾਂਦੀ ਹੈ । ਕਈ ਬੱਚੇ ਵੇਟਿਗ ਲਿਸਟ ਤੋ ਬਾਹਰ ਨਹੀ ਆਉਦੇ ਜਦੋ ਕਿ ਉਹਨਾਂ ਨੂੰ ਸਹੂਲਤਾਂ ਲਈ ਅਸੈਸ ਕੀਤਾ ਜਾ ਚੁੱਕਾ ਹੁੰਦਾ ਹੈ ।
- MCFD ਨੇ ਕਾਫੀ ਅਸੈਸਮੈਟ ਟੂਲਸ ਦਾ ਐਲਾਨ ਕੀਤਾ ਹੈ ਜੋ ਕਿ ਵਿਗਿਆਨਕ ਪੱਖ ਤੋ ਹੱਬ ਵਿੱਚ ਵਰਤੇ ਨਹੀ ਜਾ ਸਕਦੇ । ਕਲੀਨਿਸ਼ਨ ਨੂੰ ਡਰ ਹੈ ਕਿ ਇਹ ਟੂਲਸ ਵਖਰੀ ਕਿਸਮ ਨਾਲ ਬਣਾਏ ਗਏ ਹਨ ਤੇ ਇਹ ਵਖਰੇ ਵਖਰੇ ਕਿਸਮਾਂ ਦੇ ਬੱਚਿਆ ਦੀ ਜਰੂਰਤਾਂ ਨੂੰ ਪਤਾ ਨਹੀ ਕਰ ਸਕਣਗੇ ਜੋ ਹੱਬ ਵਿੱਚ ਆਪਣੇ ਇਲਾਜ ਲਈ ਆਉਗੇ । ਕੀ ਇਹ ਹੱਬ ਸਹੂਲਤਾਂ ਦੇਣ ਵਾਲਿਆ ਲਈ ਅੜਿੱਕਾ ਬਣਨਗੇ?
- ਇਕ ਸਾਫ ਡਾਇਗਨੋਸਿਸ ਬੱਚੇ ਦੇ ਲੰਬੇ ਹਿਤ ਲਈ ਬਹੁਤ ਜਰੂਰੀ ਹੈ । ਸਿਹਤ ਵਿਭਾਗ ਬੱਚਿਆ ਦੇ ਡਾਇਗਨੋਸਿਸ ਦੀ ਅਜੋਕੀ ਦੋ-ਦੋ ਸਾਲ ਦੀ ਉਡੀਕ ਨੂੰ ਕਦੋ ਮੁਕਾਵਗਾ?
ਸੂਚਿਤ ਰਹੋ
ACT ਲਗਾਤਾਰ New MCFD Framework for Children with Support Needs ਪੇਜ ਤੇ ਜਾਣਕਾਰੀ ਦਿੰਦਾ ਰਹੇਗਾ ਜਿਸ ਤੇ ਸਾਰੇ ਨਵੇ ਲੰਿਕਸ, ਮੀਡੀਆ ਦੀ ਰਿਪੋਰਟਾ ਤੇ ਹੋਰ ਸੰਸਥਾਵਾਂ ਦੀ ਜਾਣਕਾਰੀ ਹੋਵੇਗੀ । ਤੁਸੀ ਕਿਸੇ ਨੂੰ ਚਿੱਠੀ ਲਿਖਣ ਤੋ ਪਹਿਲਾਂ ਇਹ ਨਵੀ ਜਾਣਕਾਰੀ ਜਰੂਰ ਹਾਸਿਲ ਕਰਨ ਦੀ ਕੋਸ਼ਿਸ਼ ਕਰਨਾ ।
ACT ਦੀ ਗੁਪਤ ਈ-ਮੇਲ ਲਿਸਟ ਨਾਲ ਜੁੜੋ ਅਤੇ ਸਾਨੂੰ ਫੇਸਬੁਕ ਤੇ ਫੋਲੋ ਕਰੋ ਤਾ ਜੋ ਅਸੀ ਤੁਹਾਡੇ ਕੋਲ ਨਵੀ ਜਾਣਕਾਰੀ ਦੇ ਸਕੀਏ । ਮਾਪੇ ਆਪਣੀਆਂ ਪਰੇਸ਼ਾਨੀਆ ACT ਦੇ ਫੇਸਬੁਕ ਪੇਜ ਤੇ ਪੋਸਟ ਕਰ ਸਕਦੇ ਹਨ ।